Get Updates

ਕੁਝ ਸਮਾਂ ਪਿੱਛੇ ਚੱਲੀਏ। ਰੌਸ਼ਨੀਆ ਦਾ ਤਿਉਹਾਰ 'ਦਿਵਾਲੀ' ਇਕ ਤਰ੍ਹਾਂ ਨਾਲ ਹਨੇਰੇ ਉਤੇ ਉਜਾਲੇ ਦੀ ਅਤੇ ਬੁਰਾਈ ਉਤੇ ਨੇਕੀ ਦੀ ਜਿੱਤ ਹੈ। ਜੋ ਅਸੀਂ ਸਭ ਨੇ ਮਨਾਇਆ ਹੈ। ਲੋਕ ਆਪਣੇ ਘਰਾਂ ਅੰਦਰ ਅਤੇ ਬਾਹਰ ਘਿਉ ਦੇ ਦੀਵੇ ਰੁਸ਼ਨਾਉਂਦੇ ਹਨ ਤਾਂ ਕਿ ਧਨ ਦੀ ਦੇਵੀ ਲਕਸ਼ਮੀ ਦਾ ਸਵਾਗਤ ਕਰ ਸਕਣ।
ਸਿੱਖ ਵੀ ਇਸ ਦਿਨ ਨੂੰ 'ਬੰਦੀ ਛੋੜ' ਦਿਵਸ ਵਜੋਂ ਮਨਾਉਂਦੇ ਹਨ। ਪੁਰਾਤਨ ਇਤਿਹਾਸ ਦੱਸਦਾ ਹੈ ਕਿ ਅਕਤੂਬਰ 1619 ਵਿਚ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਵਿਚੋਂ ਰਿਹਾਅ ਕਰਵਾਇਆ ਸੀ। ਇਸ ਤੋਂ ਬਾਅਦ ਉਹ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਲੋਕਾਂ ਨੇ ਖੁਸ਼ੀ ਵਿਚ ਰੌਸ਼ਨੀ ਅਤੇ ਦੀਵੇ ਜਗਾਏ ਸਨ। ਇਸ ਦਿਨ ਨੂੰ ਮੁਕਤੀ ਦਿਵਸ ਵਜੋਂ ਵੀ ਮਨਾਇਆ ਗਿਆ। ਨਿਊਜ਼ੀਲੈਂਡ ਦੇ ਵਿਚ ਵੀ ਦਿਵਾਲੀ ਦਾ ਤਿਉਹਾਰ 'ਗਾਏ ਫਾਕਸ ਨਾਈਟ' ਦਿਵਸ ਦੇ ਅੱਗੇ-ਪਿਛੇ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਦਿਲਕਸ਼ ਆਤਿਸ਼ਬਾਜੀ ਵੀ ਹੁੰਦੀ ਹੈ। ਮੈਨੂੰ ਮੌਕਾ ਮਿਲਿਆ ਕਿ ਮੈਂ ਆਕਲੈਂਡ ਦੇ ਦਿਵਾਲੀ ਸਮਾਗਮਾਂ ਅਤੇ ਨਿਊਜ਼ੀਲੈਂਡ ਦੇ ਹੋਰ ਥਾਵਾਂ ਉਤੇ ਮਨਾਏ ਗਏ ਇਸ ਤਿਉਹਾਰ ਵਿਚ ਸ਼ਾਮਿਲ ਹੋਇਆ। ਮੈਨੂੰ ਮਾਣ ਮਹਿਸੂਸ ਹੋਇਆ ਕਿ ਕੀਵੀ ਸਭਿਆਚਾਰ ਦੇ ਨਾਲ ਭਾਰਤੀ ਸਭਿਆਚਾਰ ਵੀ ਆਪਣੀ ਸਾਂਝ ਪਾ ਰਿਹਾ ਹੈ। ਇਹ ਤਿਉਹਾਰ ਹੁਣ ਐਸ਼ਬਰਟਨ, ਤਿਮਰੂ ਅਤੇ ਕੂਈਨਜ਼ਟਾਊਨ ਤੱਕ ਪਹੁੰਚ ਗਿਆ ਹੈ। ਦਿਵਾਲੀ ਮੌਕੇ ਲੋਕ ਨਵੇਂ ਕੱਪੜੇ, ਮਠਿਆਈਆਂ ਅਤੇ ਸਜਾਵਟੀ ਸਾਮਾਨ ਖਰੀਦਦੇ ਹਨ। ਜ਼ਿੰਦਗੀ ਜਿਉਣ ਦੀ ਲਾਗਤ ਲਗਤਾਰ ਵਧ ਰਹੀ ਹੈ ਜਿਵੇਂ ਕਿ ਲੋਕਾਂ ਨੇ ਸਰਕਾਰ ਨੂੰ ਵੋਟਾਂ ਪਾ ਕੇ ਜਿਤਾਇਆ ਸੀ, ਪਰ ਇਸ ਤਰ੍ਹਾਂ ਦੀ ਆਸ ਨਹੀਂ ਰੱਖੀ ਸੀ ਕਿ ਐਨੀ ਮਹਿੰਗਾਈ ਹੋ ਜਾਏਗੀ ਅਤੇ ਉਹ ਦਿਵਾਲੀ ਉਤੇ ਅਜਿਹੀਆਂ ਨਵੀਂਆਂ ਵਸਤਾਂ ਤੋਂ ਅਸਮਰਥ ਹੋਣ ਲੱਗਣਗੇ। ਗਠਬੰਧਨ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਸਭ ਦੀ ਭਲਾਈ ਵਿਚ ਹੈ, ਪਰ ਨਵੇਂ ਟੈਕਸਾਂ ਦੇ ਨਾਲ ਹੋਰ ਦਰਦ ਦੇ ਰਹੀ ਹੈ। ਜੀਵਨ ਨਿਰਬਾਹ ਦੀ ਲਾਗਤ ਵਧ ਰਹੀ ਹੈ, ਜਿਸਦਾ ਵੱਡਾ ਕਾਰਨ ਪੈਟਰੋਲ ਦੀਆਂ ਕੀਮਤਾਂ ਵਧਣਾ ਅਤੇ ਸਥਾਨਕ ਸਰਕਾਰਾਂ ਦੇ ਚੁੱਲ੍ਹਾ ਟੈਕਸ (ਕੌਂਸਿਲ ਰੇਟਸ)। ਨਿਊਜ਼ੀਲੈਂਡ ਦੇ ਅੰਕੜੇ ਦਸਦੇ ਹਨ ਜਿਹੜੇ ਲੋਕ ਅਜਿਹਾ ਖਰਚਾ ਨਹੀਂ ਝੱਲ ਸਕਦੇ ਉਨ੍ਹਾਂ ਲਈ ਇਹ ਵੱਡੀ ਸੱਟ ਹੈ। ਸਰਕਾਰ ਨੇ ਪੈਟਰੋਲ ਟੈਕਸ ਵਿਚ ਵਾਧਾ ਕੀਤਾ, ਸਥਾਨਕ ਟੈਕਸ ਵਧਾਇਆ ਅਤੇ ਰਾਸ਼ਟਰੀ ਐਕਸਾਈਜ਼ ਟੈਕਸ ਵਧਾਇਆ ਅਤੇ ਇਹ ਸਾਰੇ ਟੈਕਸ ਉਨ੍ਹਾਂ ਲੋਕਾਂ ਲਈ ਵੱਡੀ ਸੱਟ ਹਨ ਜਿਹੜੇ ਇਸਦਾ ਭਾਰ ਨਹੀਂ ਚੁੱਕ ਸਕਦੇ। 
ਦੂਜੇ ਸਾਰਿਆਂ ਦੀ ਤਰ੍ਹਾਂ ਛੋਟੇ ਵਪਾਰੀ ਵੀ ਇਸ ਵਧੀ ਹੋਈ ਨਿਰਬਾਹ ਲਾਗਤ, ਪੈਟਰੋਲ ਦੀਆਂ ਵਧੀਆਂ ਕੀਮਤਾਂ ਅਤੇ ਕਾਨੂੰਨੀ ਪਾਲਣਾ ਨਾਲ ਪ੍ਰਭਾਵਿਤ ਹੋਏ ਹਨ। ਮੈਂ ਇਸ ਸਬੰਧੀ ਕੋਰੋਮੰਡਲ ਦੇ ਐਮ. ਪੀ. ਅਤੇ ਨੈਸ਼ਨਲ ਪਾਰਟੀ ਬੁਲਾਰੇ ਸ੍ਰੀ ਸਕੌਟ ਸਿੰਪਸਨ  ਅਤੇ ਵਰਕਪਲੇਸ ਰਿਲੇਸ਼ਨ ਐਂਡ ਸੇਫਟੀ ਵਾਲਿਆਂ ਨਾਲ ਵੀ ਮੁੱਦਾ ਵਿਚਾਰਿਆ ਹੈ। ਇਸ ਦੌਰਾਨ ਲੇਬਰ ਪਾਰਟੀ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨਾਂ ਦੇ ਪ੍ਰਭਾਵ ਬਾਰੇ ਵਿਚਾਰਾਂ ਕੀਤੀਆਂ ਹਨ।
ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਨਸ਼ਿਆਂ ਦੇ ਦੋਸ਼ੀ ਕਾਰਲ ਸਰੂਬੇਕ ਨੂੰ ਦਿੱਤੀ ਗਈ ਰੈਜੀਡੈਂਸੀ ਬਾਰੇ ਵੀ ਵਿਚਾਰ ਕੀਤੀ ਗਈ ਹੈ। ਨਿਊਜ਼ੀਲੈਂਡ ਨੂੰ ਮਾਣ ਹੈ ਕਿ ਇਹ ਬਹੁਤ ਹੀ ਸੁੰਦਰ ਦੇਸ਼ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਚੰਗੇ ਨਿਯਮਾਂ ਤਹਿਤ ਅੱਗੇ ਵਧਣ ਨਾ ਕਿ ਜਿਸ ਤਰ੍ਹਾਂ ਮੁਫਤ ਦੇ ਝੂਟੇ। ਸਰਕਾਰ ਵੱਲੋਂ ਸਜ਼ਾ ਭੁਗਤ ਰਹੇ ਕਾਰਲ ਨੂੰ ਦਿੱਤੀ ਰੈਜੀਡੈਂਸੀ ਇਕ ਤਰ੍ਹਾਂ ਨਾਲ ਨਵੇਂ ਚੱਕਰ ਪੈਦਾ ਕਰਨ ਵਾਲੀ ਹੈ। ਕਾਰਲ ਇਕ ਨਸ਼ਿਆਂ ਦਾ ਦੋਸ਼ੀ ਹੈ ਅਤੇ ਗੈਂਗ ਨਾਲ ਸਬੰਧਿਤ ਰਿਹਾ ਹੈ। ਉਹ ਨਿਊਜ਼ੀਲੈਂਡ ਵਿਖੇ ਗਲਤ ਪਾਸਪੋਰਟ ਉਤੇ ਆਇਆ ਸੀ। ਸਮਝ ਤੋਂ ਬਾਹਰ ਹੈ ਕਿ ਉਹ ਸਰਕਾਰ ਨੂੰ ਕਿਵੇਂ ਮਨਾ ਗਿਆ ਕਿ ਉਸਨੂੰ ਇਥੇ ਬੇਨਿਯਮੀਆਂ ਦੇ ਬਾਵਜੂਦ ਰਹਿਣ ਦਿੱਤਾ ਜਾਵੇ। ਇਹ ਇਕ ਘਟੀਆ ਤੇ ਡਰਾਵਨਾ ਫੈਸਲਾ ਹੈ ਅਤੇ ਨਿਊਜ਼ੀਲੈਂਡਰ ਇਸ ਬਾਰੇ ਜਾਨਣ ਦਾ ਹੱਕ ਰੱਖਦੇ ਹਨ ਕਿਉਂਕਿ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ।
ਮੈਂ ਸਥਾਨਕ ਸੰਸਦ ਮੈਂਬਰ ਹੋਣ ਦੇ ਨਾਤੇ ਬਹੁਤ ਸਾਰੇ ਸਖਤ ਮਿਹਨਤ ਕਰਨ ਵਾਲੇ ਲੋਕਾਂ ਨਾਲ ਵਿਚਰਦਾ ਹਾਂ ਅਤੇ ਉਹ ਵਧੀਆ ਆਚਰਣ ਰੱਖਦੇ ਹਨ। ਉਹ ਭਾਈਚਾਰੇ ਦੇ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਇਥੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਰਹਿਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਮੈਂ ਜਾਣਦਾ ਹਾਂ ਕਿ ਇਥੇ ਕੁਝ ਨੰਬਰ ਖੇਡ ਹੈ, ਚੰਗੇ ਪੜ੍ਹੇ-ਲਿਖੇ ਅਤੇ ਯੋਗਤਾ ਰੱਖਦੇ ਲੋਕ ਕਈ ਕਿਤਿਆਂ ਦੇ ਵਿਚ ਮੁਹਾਰਿਤ ਰੱਖਦੇ ਹਨ ਅਤੇ ਆਪਣੀਆਂ ਅਰਜੀਆਂ ਪੱਕਿਆਂ ਹੋਣ ਵਾਸਤੇ ਦਿੰਦੇ ਹਨ। ਨਿਊਜ਼ੀਲੈਂਡ ਇਨ੍ਹਾਂ ਤੋਂ ਵੱਡਾ ਫਾਇਦਾ ਚੁੱਕ ਸਕਦਾ ਹੈ। ਇਥੇ ਹਰ ਕੋਈ ਪੱਕਿਆਂ ਹੋ ਕੇ ਵਧੀਆ ਜੀਵਨ ਗੁਜ਼ਾਰਨਾ ਚਾਹੁੰਦਾ ਹੈ।
ਨੈਸ਼ਨਲ ਪਾਰਟੀ ਦੀ ਸਰਕਾਰ ਹਮੇਸ਼ਾਂ ਅਪਰਾਧਿਕ ਦੋਸ਼ੀਆਂ ਨੂੰ ਜਲਾਵਤਨੀ ਕਰੇਗੀ ਅਤੇ ਉਨ੍ਹਾਂ ਉਮੀਦਵਾਰਾਂ ਦੀ ਸਹਾਇਤਾ ਕਰੇਗੀ ਜਿਨ੍ਹਾਂ ਦੀ ਮੁਹਾਰਿਤ ਅਤੇ ਤਜ਼ਰਬਾ ਨਿਊਜ਼ੀਲੈਂਡ ਅਰਥਚਾਰੇ ਨੂੰ ਫਾਇਦਾ ਪਹੁੰਚਾਏਗਾ। ਮੈਂ ਲਗਾਤਾਰ ਆਪਣੇ ਕੋਲਮਾਰ ਰੋਡ ਵਾਲੇ ਦਫਤਰ ਵਿਖੇ ਸਲਾਹ-ਮਸ਼ਵਰਾ ਕਲੀਨਿਕ ਕਰਦਾ ਰਹਿੰਦਾ ਹਾਂ ਤੇ ਤੁਹਾਨੂੰ ਜਾਣਕਾਰੀ ਦਿੰਦਾ ਰਹਾਂਗਾ। ਜੇਕਰ ਤੁਸੀਂ ਆਪਣੇ ਕੋਈ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਮੇਰੇ ਦਫਤਰ ਵਿਖੇ ਸ੍ਰੀ ਰਾਹੁਲ ਚੋਪੜਾ ਨੂੰ ਫੋਨ ਨੰਬਰ 09 278 9302 ਉਤੇ ਫੋਨ ਕਰਕੇ ਸਮਾਂ ਨਿਯਤ ਕਰ ਸਕਦੇ ਹੋ ਜਾਂ ਮੇਰੀ ਵੈਬਸਾਈਟ ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਰਾਬਤਾ ਕਾਇਮ ਰੱਖ ਸਕਦੇ ਹੋ।
ਤੁਹਾਡਾ ਸ਼ੁੱਭ ਚਿੰਤਕ

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। ।  

Share this post