Get Updates

ਛੋਟੇ ਵਪਾਰਾਂ ਲਈ ਸਲਾਹ-ਮਸ਼ਵਰੇ ਦੀ ਸ਼ੁਰੂਆਤ
 ਬੀਤੇ ਦਿਨੀਂ ਸਾਇਮਨ ਬ੍ਰਿਜਸ ਨੇ ਨੈਸ਼ਨਲ ਪਾਰਟੀ ਦੀ 2020 ਦੀ ਚੋਣ ਨੀਤੀ ਦੀ ਵਿਕਾਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ, ਜਿਸ ਅਧੀਨ ਉਨ੍ਹਾਂ ਨੇ ਛੋਟੇ ਵਪਾਰੀਆਂ ਦੀ ਗੱਲ ਸੁਨਣ ਲਈ 'ਆਪਣੀ ਬਾਤ ਰੱਖੋ' (8ave your say) ਮੁਹਿੰਮ ਸ਼ੁਰੂ ਕੀਤੀ ਹੈ।  2020 ਦੀਆਂ ਚੋਣ ਨੀਤੀਆਂ ਬਨਾਉਣ ਸਮੇਂ ਅਸੀਂ ਨਿਊਜ਼ੀਲੈਂਡਰਾਂ ਵਲ੍ਹੋਂ ਸੁਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਲਈ ਕੀ ਜ਼ਰੂਰੀ ਹੈ? ਅਤੇ ਨਿਊਜ਼ੀਲੈਂਡ ਦੇ ਭਵਿੱਖ ਲਈ ਉਨ੍ਹਾਂ ਦੇ ਕੀ ਸੁਝਾਅ ਹਨ। ਇਸ ਮੁਹਿੰਮ ਦਾ ਮੰਤਵ ਨਿਊਜ਼ੀਲੈਂਡਰਾਂ ਨੂੰ ਸੁਨਣਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਉਹ ਨਿਊਜ਼ੀਲੈਂਡ ਦੀ ਪਰਵਾਹ ਕਰਦੇ ਹਨ ਅਤੇ ਜਾਣਦੇ ਹਨ ਕਿ ਸਰਕਾਰ ਉਨ੍ਹਾਂ ਦੀ ਮਦਦ ਕਰਨ ਲਈ ਕੀ ਕਰ ਸਕਦੀ ਹੈ।
ਅਸੀਂ ਛੋਟੇ ਵਪਾਰਾਂ ਤੋਂ ਸ਼ੁਰੂ ਕਰ ਰਹੇ ਹਾਂ, ਜੋ ਕਿ ਅਰਥਵਿਵਸਥਾ ਲਈ ਇੰਜਣ ਦਾ ਕੰਮ ਕਰਦੇ ਹਨ। ਛੋਟੇ ਵਪਾਰ ਹਰ ਸਾਲ 80 ਬਿਲੀਅਨ ਡਾਲਰ ਤੱਕ ਦਾ ਧਨ ਸਿਰਜਦੇ ਹਨ ਅਤੇ ਲਗਭਗ 600,000 ਕੀਵੀਆਂ ਨੂੰ ਰੁਜ਼ਗਾਰ ਦਿੰਦੇ ਹਨ। ਮੌਜੂਦਾ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ ਹੈ, ਪਰ ਨੈਸ਼ਨਲ ਪਾਰਟੀ ਉਨ੍ਹਾਂ ਦੀ ਸੁਣੇਗੀ।
ਨੈਸ਼ਨਲ ਪਾਰਟੀ ਇਹ ਜਾਣਨਾ ਚਾਹੁੰਦੀ ਹੈ ਕਿ ਛੋਟੇ ਵਪਾਰਾਂ ਨੂੰ ਤੇ ਉਨ੍ਹਾਂ ਦੇ ਵਿਕਾਸ ਨੂੰ ਪ੍ਰਭਾਵ ਪਾਉਣ ਵਾਲੇ ਸਭ ਤੋਂ ਵੱਡੇ ਮੁੱਦੇ ਕੀ ਹਨ?, ਸਰਕਾਰ ਦੀਆਂ ਕਿਹੜੀਆਂ ਨੀਤੀਆਂ ਬਾਰੇ ਉਹ ਸਭ ਤੋਂ ਵੱਧ ਫਿਕਰਮੰਦ ਹਨ ਅਤੇ ਕਿਹੜੇ ਕਨੂੰਨ ਅਤੇ ਨੀਤੀਆਂ ਹਨ ਜੋ ਸੁਧਾਰੇ ਜਾ ਸਕਦੇ ਹਨ। ਇਹ ਸਭ ਦੀ ਅਹਿਮੀਅਤ ਹੁਣ ਪਹਿਲਾਂ ਨਾਲੋਂ ਕਿਤੇ ਜਿਆਦਾ ਹੈ। ਦੋ ਸਾਲ ਪਹਿਲਾਂ ਤੱਕ ਵਿਕਸਿਤ ਦੇਸ਼ਾਂ ਵਿੱਚ ਵਿਸ਼ਵਾਸ ਮੱਤ ਪੱਖੋਂ ਨਿਊਜ਼ੀਲੈਂਡ ਦੂਜਾ ਸਭ ਤੋਂ ਵੱਡਾ ਕਾਰੋਬਾਰ ਖੇਤਰ ਸੀ, ਪਰ ਇਸ ਸਰਕਾਰ ਦੀਆਂ ਯੂਨੀਅਨ-ਅਨੁਕੂਲ ਲੇਬਰ ਲਾਅ ਰਿਫਾਰਮ ਵਰਗੀਆਂ ਵਿਕਾਸ ਵਿਰੋਧੀ ਨੀਤੀਆਂ ਕਰਕੇ ਅਸੀਂ ਅਖੀਰ ਤੋਂ ਚੌਥੇ ਸਥਾਨ 'ਤੇ ਡਿੱਗ ਚੁੱਕੇ ਹਾਂ।
ਅਸੀਂ ਪਹਿਲਾਂ ਹੀ ਨਿਰਾਸ਼ ਹੋ ਚੁੱਕੇ ਛੋਟੇ ਕਾਰੋਬਾਰੀ ਮਾਲਕਾਂ ਤੋਂ ਸੁਣਿਆ ਹੈ ਜੋ ਮਹਿਸੂਸ ਕਰਦੇ ਹਨ ਕਿ ਇਹ ਸਰਕਾਰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ ਅਤੇ ਇਸ ਵਿੱਚ ਅਸਲ ਦੁਨੀਆਂ ਦੇ ਤਜ਼ਰਬੇ ਦੀ ਕਮੀ ਹੈ। ਕਾਗ਼ਜੀ ਕਾਰਵਾਈ ਕਾਇਮ ਰੱਖਣ ਅਤੇ ਵਿਕਾਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਸੇ ਉਦਯੋਗ ਵਿੱਚ ਆਉਣ ਵਾਲੇ ਦਬਾਅ ਅਤੇ ਤਣਾਅ ਬਾਰੇ ਇਸ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ।
ਨੈਸ਼ਨਲ ਪਾਰਟੀ ਦਾ ਵਿਸ਼ਵਾਸ ਹੈ ਕਿ ਉਹ ਇਸ ਤੋਂ ਬਿਹਤਰ ਦੇ ਹੱਕਦਾਰ ਹਨ। ਨਿਊਜ਼ੀਲੈਂਡ ਦੇ ਹਰ ਵੱਡੇ ਵਪਾਰ ਦੀ ਸ਼ੁਰੂਆਤ ਇੱਕ ਛੋਟੇ ਵਪਾਰ ਦੇ ਰੂਪ ਵਿੱਚ ਹੋਈ ਹੈ। ਆਉਣ ਵਾਲੇ ਕੱਲ੍ਹ ਦੇ ਵਿਸ਼ਵ ਦੇ ਮੋਢੀ ਸਾਡੇ ਅੱਜ ਦੇ ਮਿਹਨਤੀ ਛੋਟੇ ਕਾਰੋਬਾਰੀਆਂ ਦੀ ਸ਼੍ਰੇਣੀ ਵਿੱਚ ਛੁਪੇ ਹੋਏ ਹਨ। ਸਾਨੂੰ ਉਨ੍ਹਾਂ ਦੇ ਵਿਕਾਸ ਵਿਚ ਮਦਦ ਲਈ ਸਹੀ ਨੀਤੀਆਂ ਦੀ ਲੋੜ ਹੈ।
“ਛੋਟੇ ਕਾਰੋਬਾਰਾਂ ਨੂੰ ਸੁਣਨ ਦੀ ਲੋੜ ਹੈ, ਇਸ ਲਈ ਅਸੀਂ ਇਕ ਪੋਰਟਲ ਲਾਂਚ ਕੀਤਾ ਹੈ national.org.n੍ਰ/haveyoursay ਇਹ ਪੋਰਟਲ ਉਨ੍ਹਾਂ ਲਈ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਸੌਖਾ ਜ਼ਰੀਆ ਹੈ। ਨੈਸ਼ਨਲ ਪਾਰਟੀ ਦੇ ਐਮ. ਪੀ. ਵੀ ਆਪਣੇ ਖੇਤਰਾਂ ਵਿੱਚ ਉਦਯੋਗ ਪਤੀਆਂ ਨਾਲ ਸਿੱਧੀ ਗੱਲ-ਬਾਤ ਕਰਨਗੇ। ਅਸੀਂ ਤੁਹਾਡੇ ਸੁਝਾਵਾਂ ਨੂੰ ਸੁਣਨਾ ਚਾਹੁੰਦੇ ਹਾਂ।
ਅਸੀਂ ਹੁਣ ਇਹ ਕੰਮ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਮੌਜੂਦਾ ਸਰਕਾਰ ਦੀ ਤਰ੍ਹਾਂ ਨਹੀਂ ਹਾਂ ਜਿਨ੍ਹਾਂ ਨੇ ਵਿਪੱਖ ਵਿੱਚ ਰਹਿ ਕੇ ਕੋਈ ਕੰਮ ਨਹੀਂ ਕੀਤਾ ਅਤੇ ਹੁਣ 160 ਤੋਂ ਵੱਧ ਸਮੀਖਿਆਵਾਂ ਅਤੇ 170 ਮਿਲੀਅਨ ਡਾਲਰ ਦੀ ਲਾਗਤ ਵਾਲੇ ਕਾਰਜ ਸਮੂਹਾਂ ਦੀ ਸਥਾਪਨਾ ਕੀਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਕਰਨਾ ਹੈ। ਇਹ ਆਲਸ ਸੀ ਅਤੇ ਵਿਸ਼ਵ ਪੱਧਰ 'ਤੇ ਕਾਰੋਬਾਰ ਦੇ ਵਿਸ਼ਵਾਸ ਨੂੰ ਘਟਾਉਣ ਪਿੱਛੇ ਇਹ ਅਨਿਸ਼ਚਿਤਤਾ ਹੀ ਜਿੰਮੇਵਾਰ ਹੈ।
ਇਕੱਠੇ ਮਿਲ ਕੇ ਅਸੀਂ ਉਨ੍ਹਾਂ ਚੀਜ਼ਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਸਕਦੇ ਹਾਂ ਜੋ ਨਿਊਜੀਲੈਂਡਰਾਂ ਲਈ ਅਹਿਮ ਹਨ। ਅਸੀਂ ਇਹ ਸਾਰੇ ਕੰਮ ਕਰਾਂਗੇ ਅਤੇ 2020 ਵਿੱਚ ਯੋਜਨਾਵਾਂ ਅਤੇ ਪ੍ਰਸਤਾਵਾਂ ਨਾਲ ਤਿਆਰ ਰਹਾਂਗੇ।

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ।

Share this post