Get Updates

ਅਸੀਂ ਸਾਰਿਆਂ ਨੇ ਬੀਤੇ ਸਾਲ ਦੇ ਅਖੀਰ 'ਚ ਖਬਰਾਂ ਦੀਆਂ ਸੁਰਖੀਆਂ ਵਿਚ ਵੇਖਿਆ ਕਿ ਸਟ੍ਰਾਬੇਰੀਜ਼ ਦੇ ਵਿਚ ਸੂਈਆਂ ਪਾਈਆਂ ਗਈਆਂ। ਅਸੀਂ ਵੇਖਿਆ ਕਿ ਪਹਿਲਾਂ ਆਸਟਰੇਲੀਆ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਫਿਰ ਸਾਡੇ ਦੇਸ਼ ਦੇ ਕੁਝ ਇਲਾਕਿਆਂ ਦੇ ਵਿਚ ਅਜਿਹਾ ਹੋਇਆ। ਇਹ ਇਕ ਬਹੁਤ ਹੀ ਖੌਫਨਾਕ ਸੋਚ ਹੈ ਜਿਸ ਦਾ ਪ੍ਰਭਾਵ ਸਿਹਤ ਸੁਰੱਖਿਆ 'ਤੇ ਪੈਂਦਾ ਹੈ ਜੇਕਰ ਕੋਈ ਅਜਿਹੀ ਸੂਈ ਕਿਸੇ ਦੇ ਪੇਟ ਵਿਚ ਚਲੀ ਜਾਵੇ ਤਾਂ ਵੱਡੀ ਮੁਸ਼ਕਿਲ ਪੈਦਾ ਕਰ ਸਕਦੀ ਹੈ ਅਤੇ ਆਰਥਿਕ ਪੱਖੋਂ ਵੀ ਇਸਦਾ ਬੁਰਾ ਪ੍ਰਭਾਵ ਵਪਾਰ ਉਤੇ ਪੈਂਦਾ ਹੈ, ਕਿਉਂਕਿ ਲੋਕ ਅਜਿਹੀਆਂ ਦਹਿਸ਼ਤ ਭਰੀਆਂ ਚੀਜ਼ਾਂ ਖਰੀਦਣ ਤੋਂ ਹੱਟ ਜਾਂਦੇ ਹਨ। ਇਸੇ ਦੇ ਚਲਦਿਆਂ ਹੀ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਇਸ ਪਾਸੇ ਸਖਤ ਮਿਹਨਤ ਕਰਕੇ ਮੈਂਬਰਜ਼ ਬਿਲ ਲਿਆ ਰਹੇ ਹਾਂ। ਇਹ ਬਿਲ ਖਾਣ-ਪੀਣ ਵਾਲੀਆਂ ਵਸਤਾਂ ਦੇ ਖੇਤਰ ਵਿਚ ਅਜਿਹੀਆਂ ਜਾਣਬੁੱਝ ਕੇ ਕੀਤੀਆਂ ਜਾਣ ਵਾਲੀਆਂ ਰਲਗਡ ਚੀਜ਼ਾਂ ਅਤੇ ਡਰਾਵੇ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਅਤੇ ਹਰਜ਼ਾਨੇ ਦਾ ਪ੍ਰਵਾਧਾਨ ਕਰੇਗਾ। ਨੈਸ਼ਨਲ ਪਾਰਟੀ ਰਚਨਾਤਮ ਵਿਰੋਧੀ ਬਨਣ, ਨਵੇਂ ਵਿਚਾਰਾਂ ਅਤੇ ਨਵੀਂਆਂ ਨੀਤੀਆਂ ਦੇ ਲਈ ਦ੍ਰਿੜ ਇਰਾਦਾ ਰੱਖਦੀ ਹੈ। ਅਸੀਂ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਓਦਾਂ ਕਰੀਏ ਜਿਸ ਤਰ੍ਹਾਂ ਮੌਜੂਦਾ ਸਰਕਾਰ ਵਿਰੋਧੀ ਧਿਰ ਵੇਲੇ ਕਰਦੀ ਰਹੀ ਹੈ। ਇਸ ਸਰਕਾਰ ਨੇ ਹੁਣ 220 ਮੁੜ ਨਜ਼ਰਸਾਨੀ ਕਰਨ ਵਾਲਿਆਂ ਅਤੇ ਵਰਕਿੰਗ ਗਰੁੱਪਾਂ ਦੇ ਉਤੇ 280 ਮਿਲੀਅਨ ਡਾਲਰ ਇਸ ਕਰਕੇ ਖਰਚ ਕਰ ਦਿੱਤਾ ਹੈ ਕਿ ਪਤਾ ਲਗਾਇਆ ਜਾਵੇ ਕਿ ਕੀ ਕਰਨਾ ਚਾਹੀਦਾ ਹੈ? ਨੇਥਨ ਗਾਏ ਦਾ ਮੈਂਬਰਜ਼ ਬਿਲ ਇਹ ਪ੍ਰਾਪਤ ਕਰਨ ਦੀ ਮੰਗ ਕਰਦਾ ਹੈ ਕਿ ਲੇਬਰ ਦੀ ਅਗਵਾਈ ਵਾਲੀ ਸਰਕਾਰ ਨੇ ਕੀ ਨਾ ਕਰਨ ਦੀ ਇਛਾ ਰੱਖੀ ਹੈ? ਜਿਵੇਂ ਨਿਊਜ਼ੀਲੈਂਡ ਵਾਸੀਆਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣਾ ਜੋ ਸਾਡੀ 'ਭੋਜਨ ਸੁਰੱਖਿਆ' ਨੂੰ ਧਮਕੀ ਦਿੰਦੇ ਹਨ, ਲਾਪ੍ਰਵਾਹ ਸੁਭਾਅ ਦੇ ਸ਼ਰਾਰਤੀ ਹਨ ਜਾਂ ਅਜਿਹੇ ਲੋਕ ਜੋ ਆਰਥਿਕ ਨੁਕਸਾਨ ਕਰਨ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ। ਨਿਊਜ਼ੀਲੈਂਡ ਦੇ ਵਿਚ ਵਾਪਰੀਆਂ ਤਾਜ਼ੀਆਂ ਘਟਨਾਵਾਂ ਅਤੇ ਪੂਰੇ ਟਸਮਨ ਗਿਰਦ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਇਹ ਨਿਸ਼ਾਨਦੇਹੀ ਕੀਤੀ ਹੈ ਕਿ ਅਜਿਹੀਆਂ ਮੂਰਖਾਨਾ ਵਿਵਹਾਰਾਂ ਦੇ ਬਚਾਅ ਲਈ ਸ਼ਕਤੀਸ਼ਾਲੀ ਸਮਾਧਾਨ ਹੋਣ। ਇਸ ਵੇਲੇ ਫੂਡ ਅਤੇ ਕਰਿਆਨਾ ਖੇਤਰ ਸਖਤ ਕਾਨੂੰਨ ਤੋਂ ਬਾਹਰ ਨਜ਼ਰ ਆ ਰਿਹਾ ਹੈ। ਆਸਟਰੇਲੀਆ ਨੇ ਇਸ ਸਬੰਧੀ ਕਾਰਵਾਈ ਕਰ ਲਈ ਹੈ ਅਤੇ ਸਖਤ ਕਾਨੂੰਨ ਵੀ ਪਾਸ ਕੀਤਾ ਹੈ ਜੋ ਕਿ ਅਜਿਹੇ ਅਪਰਾਧੀਆਂ ਜਿਹੜੇ ਕੇ ਖਾਣ-ਪੀਣ ਦੀਆਂ ਵਸਤਾਂ ਦੇ ਵਿਚ ਰਲਗਡ ਕਰਦੇ ਹਨ, ਨੂੰ ਸਖਤੀ ਨਾਲ ਰੋਕਦਾ ਹੈ। ਨਿਊਜ਼ੀਲੈਂਡ ਇਸ ਮਾਮਲੇ ਵਿਚ ਗੁਆਂਢੀ ਮੁਲਕ ਤੋਂ ਪਿੱਛੇ ਹੈ ਜਿਸਦਾ ਮਤਲਬ ਹੈ ਕਿ ਅਜਿਹੇ ਦੋਸ਼ੀਆਂ ਨੂੰ ਇਥੇ ਕਾਨੂੰਨੀ ਸ਼ਿਕੰਜੇ ਵਿਚ ਫੜੇ ਜਾਣ ਦਾ ਡਰ ਬਹੁਤ ਘੱਟ ਹੈ। ਸਾਡਾ ਖਾਧ ਖੇਤਰ ਸਾਡੇ ਲਈ ਅਤੇ ਸਾਡੇ ਵਪਾਰ ਲਈ ਬਹੁਤ ਮਹੱਤਵਪੂਰਨ ਹੈ। ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਛੇੜ-ਛਾੜ ਜਿੱਥੇ ਕਿਸਾਨਾਂ ਅਤੇ ਫਸਲ ਉਤਪਾਦਕਾਂ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਉਥੇ ਉਪਭੋਗਤਾਵਾਂ ਅਤੇ ਨਿਊਜ਼ੀਲੈਂਡ ਦੇ ਉਚ ਮਿਆਰੀ ਅਤੇ ਸੁਰੱਖਿਅਤ ਫੂਡ ਦੀ ਸ਼ਾਖ ਨੂੰ ਵੀ ਖਤਰਾ ਪੈਦਾ ਕਰਦੀ ਹੈ। ਸੰਸਦ ਤੋਂ ਅਜਿਹੇ ਛੇੜ-ਛਾੜ ਵਾਲੇ ਲੋਕਾਂ ਲਈ ਇਕ ਸ਼ਕਤੀਸ਼ਾਲੀ ਸੁਨੇਹਾ ਜਾਣਾ ਚਾਹੀਦਾ ਹੈ। ਨਿਊਜ਼ੀਲੈਂਡ ਮੁਲਕ ਸੌਖਿਆਂ ਨਿਸ਼ਾਨਾ ਬਣਾਇਆ ਜਾਣ ਵਾਲਾ ਮੁਲਕ ਨਹੀਂ ਹੋਣਾ ਚਾਹੀਦਾ ਅਤੇ ਇਹ ਸਹਿਣਯੋਗ ਨਹੀਂ ਹੈ ਕਿ ਸਰਕਾਰ ਨੇ ਅਜਿਹੀ ਮੰਗ ਨੂੰ ਦਰਕਿਨਾਰ ਕੀਤਾ ਹੈ ਜੋ ਕਿ ਇਸ ਖੇਤਰ ਦੇ ਵਿਚ ਸਖਤ ਜ਼ੁਰਮਾਨੇ ਦੀ ਮੰਗ ਕਰਦੀ ਸੀ। ਰਲਗਡ ਜਾਂ ਭੋਜਨ ਦੇ ਵਿਚ ਛੇੜ-ਛਾਨੀ ਸਬੰਧੀ ਅਪਰਾਧ ਸੋਧ ਬਿੱਲ ਅਜਿਹੇ ਦੋਸ਼ੀਆਂ ਦੀ ਰੋਕਥਾਮ ਕਰੇਗਾ। ਇਹ ਅਪਰਾਧ ਤਿੰਨੇ ਨਵੇਂ ਦੋਸ਼ਾਂ ਦੀ ਸ਼ਮੂਲੀਅਤ ਨਾਲ ਹੋਰ ਸਖਤ ਅਤੇ ਹਰਜਾਨੇ ਭਰਪੂਰ ਹੋਵੇਗਾ ਜਿਹੜੇ ਕਿ ਭ੍ਰਿਸ਼ਟਾਚਾਰ, ਜਾਸੂਸੀ ਅਤੇ ਗਦਾਰੀ ਤੇ ਨਕਲ ਚੋਰੀ ਤੋਂ ਵੀ ਵੱਧ ਗੰਭੀਰ ਮੰਨੇ ਜਾਣਗੇ। ਇਹ ਬਿਲ ਅਜਿਹੀਆਂ ਕਾਰਵਾਈਆਂ ਦੇ ਗੰਭੀਰ ਸਰੀਰਕ, ਮਨੋਵਿਗਿਆਨਕ  ਅਤੇ ਆਰਥਿਕ ਪ੍ਰਭਾਵਾਂ ਨੂੰ ਮਾਨਤਾ ਦਿੰਦਾ ਹੈ। ਨਿਊਜ਼ੀਲੈਂਡ ਵਾਸੀ ਇਸਦੇ ਹੱਕਦਾਰ ਹਨ ਕਿ ਉਨ੍ਹਾਂ ਦਾ ਭੋਜਨ ਸੁਰੱਖਿਅਤ ਹੋਵੇ ਅਤੇ ਉਤਪਾਦਕ ਕਰਤਾਵਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਅ ਲਈ ਅਜਿਹੇ ਦੋਸ਼ੀਆਂ ਨੂੰ ਪਰ੍ਹਾਂ ਰੱਖਿਆ ਜਾਵੇ ਜੋ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ। ਸੰਸਦ ਦੇ ਵਿਚ ਸਾਰੀਆਂ ਪਾਰਟੀਆਂ ਨੂੰ ਇਸਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ਨੂੰ ਧਮਕੀ ਹੈ ਅਤੇ ਇਸ ਸਬੰਧੀ ਸਭ ਦੀ ਆਮ ਸੂਝ ਹੁੰਦੀ ਹੈ। ਨਿਊਜ਼ੀਲੈਂਡ ਦੇਸ਼ ਅਜਿਹੇ ਕੁਝ ਫਿਰੋਤੀਆਂ ਅਤੇ ਮੂਰਖਾਂ ਦੇ ਲਈ ਕਾਬੂ ਵਿਚ ਆਉਣ ਵਾਲਾ ਨਹੀਂ ਹੋਣਾ ਚਾਹੀਦਾ। ਨੈਸ਼ਨਲ ਉਹ ਸਾਰੀਆਂ ਗੱਲਾਂ ਦੇਸ਼ ਵਾਸੀਆਂ ਦੇ ਹੱਕ ਵਿਚ ਕਰੇਗੀ ਜੋ ਕਿ ਸਭ ਲਈ ਮਹੱਤਵਪੂਰਨ ਹਨ। ਅਸੀਂ ਅਜਿਹੀਆਂ ਕਾਰਗਰ ਸਕੀਮਾਂ ਅਤੇ ਪ੍ਰਸਤਾਵਾਂ ਉਤੇ ਕੰਮ ਕਰਦੇ ਰਹਾਂਗੇ ਤਾਂ ਕਿ ਨਿਊਜ਼ੀਲੈਂਡ ਸਾਡੇ ਪਰਿਵਾਰਾਂ ਅਤੇ ਭਾਈਚਾਰੇ ਲਈ ਸੁਰੱਖਿਅਤ ਬਣਿਆ ਰਹੇ।

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। ।
 

Share this post