Get Updates

ਜਾਪਦਾ ਹੈ ਕਿ ਲੇਬਰ ਪਾਰਟੀ ਦੀ ਗਠਜੋੜ ਵਾਲੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਬਹੁਤ ਗ਼ਲਤ ਹਨ। ਉਨ੍ਹਾਂ ਦੇ ਕਈ ਖੇਤਰਾਂ ਪ੍ਰਤੀ ਰੁਝਾਨਾ ਤੋਂ ਇਹ ਪ੍ਰਤੱਖ ਜ਼ਾਹਿਰ ਹੈ। ਉਨ੍ਹਾਂ ਦਾ ਅਪਰਾਧ ਪ੍ਰਤੀ ਨਰਮ ਰਵੱਈਆ ਹੁਣ ਨਿਊਜ਼ੀਲੈਂਡ ਪੁਲਿਸ ਵਿਭਾਗ 'ਤੇ ਅਸਰ ਪਾ ਰਿਹਾ ਹੈ। ਹਾਲ ਹੀ ਵਿੱਚ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਗੈਰ-ਕਾਨੂੰਨੀ ਨਸ਼ਿਆਂ ਵਿਰੁੱਧ ਸਖ਼ਤੀ ਦੀ ਆਪਣੀ ਮੁਹਿੰਮ ਤਹਿਤ 84 ਪਤਿਆਂ 'ਤੇ ਪੜਤਾਲੀ ਦੌਰਾ ਕੀਤਾ। ਸਮਝ ਆਉਂਦਾ ਹੈ ਕਿ ਮਹੱਤਵਪੂਰਨ ਸੂਚਨਾ ਮਿਲੀ ਹੋਵੇਗੀ ਇਨ੍ਹਾਂ ਪਤਿਆਂ 'ਤੇ ਰਹਿਣ ਵਾਲੇ ਲੋਕਾਂ ਬਾਰੇ ਕਿ ਇਹ ਗ਼ੈਰ-ਕਾਨੂੰਨੀ ਨਸ਼ਿਆਂ ਦੀ ਖੇਪ ਵਿਚ ਸ਼ਾਮਿਲ ਸਨ ਪਰ ਇਕ ਵੀ ਵਿਅਕਤੀ 'ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ।
ਕਾਨੂੰਨ ਅਤੇ ਵਿਵਸਥਾ ਮੰਤਰਾਲੇ ਦਾ ਸਾਬਕਾ ਸੰਸਦੀ ਨਿਜੀ ਸਕੱਤਰ ਹੋਣ ਨਾਤੇ ਮੇਰੇ ਲਈ ਇਹ ਗੱਲ ਅਵਿਸ਼ਵਾਸ਼ਯੋਗ ਹੈ ਕਿ ਪੁਲਿਸ ਉਨ੍ਹਾਂ ਲੋਕਾਂ ਨੂੰ ਚਾਰਜ ਨਹੀਂ ਕਰ ਰਹੀ, ਜਿਹੜੇ ਐਮ. ਡੀ. ਐਮ. ਏ. (MDMA-methylenedioxy-methamphetamine ) ਅਤੇ ਐਲ. ਐਸ. ਡੀ. (LSD-Lysergic acid diethylamide) ਵਰਗੇ ਨਸ਼ਿਆਂ ਦੀ ਦਰਾਮਦ ਕਰਦੇ ਹਨ।
ਇਹ ਨਸ਼ੀਲੇ ਪਦਾਰਥ ਸਾਡੇ ਭਾਈਚਾਰੇ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਨਿਊਜ਼ੀਲੈਂਡ ਪੁਲਿਸ ਦਾ ਧਿਆਨ ਹੁਣ ਸਿਖਿਆਵਾਂ ਦੇਣ ਅਤੇ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ ਵੱਲ ਹੈ। ਹਾਲਾਂ ਕਿ ਇਹ ਜ਼ਰੂਰੀ ਹੈ ਕਿ ਸਿੱਖਿਆ ਦਾ ਨਸ਼ਿਆਂ ਖਿਲਾਫ਼ ਲੜਾਈ ਵਿੱਚ ਖਾਸ ਹਿੱਸਾ ਹੋਣਾ ਚਾਹੀਦਾ ਹੈ ਪਰ ਜੋ ਲੋਕ ਜਾਣ-ਬੁੱਝ ਕੇ ਨਸ਼ਿਆਂ ਦਾ ਅਯਾਤ ਕਰਦੇ ਹਨ, ਉਨ੍ਹਾਂ ਲੋਕਾਂ ਵਿਰੁੱਧ ਢੁੱਕਵੀਂ ਕਾਰਵਾਈ ਕਰਨਾ ਨਿਊਜ਼ੀਲੈਂਡ ਪੁਲਿਸ ਦੀ ਨੀਤੀ ਦਾ ਹਿੱਸਾ ਹੋਣਾ ਚਾਹੀਦਾ ਹੈ।
ਮੌਜੂਦਾ ਜਾਣਕਾਰੀ ਮੁਤਾਬਿਕ ਔਕਲੈਂਡ ਦੇ ਨੌਜਵਾਨ ਆਪਣੇ ਸਾਥੀਆਂ ਨੂੰ ਵੇਚਣ ਲਈ ਨਸ਼ਿਆਂ ਦੀ ਦਰਾਮਦ ਕਰ ਰਹੇ ਸਨ। ਇਹ ਬਹੁਤ ਹੀ ਖਤਰਨਾਕ ਪਦਾਰਥ ਹਨ ਜੋ ਐਨੇ ਸ਼ਕਤੀਸ਼ਾਲੀ ਹਨ ਕਿ ਇਨ੍ਹਾਂ ਦੀ ਛੋਟੀ ਜਿਹੀ ਮਾਤਰਾ ਵੀ ਕਿਸੇ ਦੀ ਜਾਨ ਲੈ ਸਕਦੀ ਹੈ ਅਤੇ ਇਨ੍ਹਾਂ ਨੂੰ ਪਤਲਾ ਕਰਕੇ ਇਨ੍ਹਾਂ ਦੀ ਸ਼ਕਤੀ ਨੂੰ ਥੋੜ੍ਹਾ ਘਟਾ ਕੇ ਲਗਭਗ 50 ਹੋਰ ਲੋਕਾਂ ਨੂੰ ਵੇਚਿਆ ਜਾ ਸਕਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇਮੀਗ੍ਰੇਸ਼ਨ ਮੰਤਰੀ ਈਅਨ ਲੀਸ-ਗਾਲੋਵੇ  ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇੱਕ ਹਿੰਸਕ, ਗੈਂਗ ਨਾਲ ਸੰਬੰਧਿਤ, ਧੋਖੇਬਾਜ ਇਨਸਾਨ ਨੂੰ ਨਾਗਰਿਕਤਾ ਦੇ ਰਹੇ ਹਨ ਉਹ ਵੀ ਕੀ ਮਜ਼ਬੂਰੀ ਸੀ ਨਹੀਂ ਦੱਸ ਰਹੇ, ਜਦ ਕਿ ਬਹੁਤ ਸਾਰੇ ਵੱਖ ਵੱਖ ਕੌਮਾਂ ਦੇ ਲੋਕ ਜੋ ਸਕਾਰਾਤਮਕ ਤੌਰ 'ਤੇ ਨਿਊਜ਼ੀਲੈਂਡ ਵਿੱਚ ਆਪਣਾ ਆਰਥਿਕ ਯੋਗਦਾਨ ਪਾ ਸਕਦੇ ਹਨ ਉਨ੍ਹਾਂ ਨੂੰ ਰੈਜੀਡੈਂਸੀ ਤੋਂ ਇਨਕਾਰ ਕਰ ਦਿੱਤਾ ਜਾ ਰਿਹਾ ਹੈ।
ਗੈਰ ਕਨੂੰਨੀ ਨਸ਼ੇ ਜਿੰਦਗੀਆਂ ਤਬਾਹ ਕਰਦੇ ਹਨ ਅਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ ਹਾਲਾਂ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਸਿਹਤ ਪੱਖੋਂ ਸਹਿਯੋਗ ਦੇਣ ਦੀ ਲੋੜ ਹੈ ਪਰ ਅਸੀਂ ਉਨ੍ਹਾਂ ਲੋਕਾਂ ਨੂੰ ਸਾਡੇ ਭਾਈਚਾਰਿਆਂ ਵਿੱਚ ਸ਼ਾਮਿਲ ਹੁੰਦਾ ਨਹੀਂ ਦੇਖ ਸਕਦੇ ਜੋ ਇਨ੍ਹਾਂ ਨਸ਼ਿਆਂ ਨੂੰ ਸਾਡੇ ਸਮਾਜ ਵਿੱਚ ਲਿਆਉਣ ਲਈ ਜ਼ਿੰਮੇਦਾਰ ਹਨ। ਨੈਸ਼ਨਲ ਪਾਰਟੀ ਕਨੂੰਨ ਅਤੇ ਵਿਵਸਥਾ ਦੀ ਪੂਰਨ ਸਮਰਥਕ ਪਾਰਟੀ ਹੈ ਅਤੇ ਇਹ ਲੇਬਰ ਦੀ ਗਠਜੋੜ ਵਾਲੀ ਸਰਕਾਰ ਦੇ ਅਪਰਾਧ ਪ੍ਰਤੀ ਇਸ ਨਰਮ ਰਵੱਈਏ ਦੇ ਨਾਲ ਨਹੀਂ ਖੜੇਗੀ, ਜਿਸ ਕਰਕੇ ਮਾਰੂ ਨਸ਼ਿਆਂ ਨੂੰ ਸਾਡੇ ਭਾਈਚਾਰੇ ਵਿੱਚ ਸ਼ਾਮਿਲ ਕਰਨ ਵਾਲੇ ਅਪਰਾਧੀਆਂ ਦਾ ਬਚਾਅ ਹੁੰਦਾ ਹੈ।
ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। । 

Share this post