Get Updates

ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਨਿਊਜ਼ੀਲੈਂਡ ਇਕ ਬਹੁਤ ਹੀ ਨਿਰਪੱਖ ਦੇਸ਼ ਹੈ। ਅਸੀਂ ਵਿਹਲੇ ਬੈਠ ਖਾਣ ਦੀ ਥਾਂ ਲੋਕਾਂ ਨੂੰ ਜਾਇਜ਼ ਕੰਮ ਦਾ ਮੌਕਾ ਦੇਣਾ ਪਸੰਦ ਕਰਦੇ ਹਾਂ। ਮੌਜੂਦਾ ਸਰਕਾਰ ਦਾ ਇਕ ਨਸ਼ਾ ਤਸਕਰ (ਕੈਰੇਲ ਸ੍ਰੋਬੈਕ) ਨੂੰ ਸਥਾਈ ਨਿਵਾਸ (ਪਰਮਾਨੈਂਟ ਰੈਜ਼ੀਡੈਂਸੀ) ਦੇਣ ਦਾ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਉਸਨੂੰ ਜ਼ਰੂਰਤ ਨਾਲੋਂ ਵੱਧ ਰਿਆਇਤ ਮਿਲੀ ਹੈ ਅਤੇ ਹੁਣ ਉਸ ਨੂੰ ਪੂਰੀ ਤਰ੍ਹਾਂ ਗੈਰਵਾਜਬ ਰਿਹਾਇਸ਼ ਦਾ ਮੌਕਾ ਮਿਲ ਰਿਹਾ ਹੈ।
ਸ੍ਰੋਬੈਕ ਗੈਂਗ ਨਾਲ ਸੰਬੰਧਤ ਨਸ਼ਿਆਂ ਦੀ ਤਸਕਰੀ ਦਾ ਦੋਸ਼ੀ ਹੈ। ਉਹ ਨਿਊਜ਼ੀਲੈਂਡ ਵਿੱਚ ਜਾਅਲੀ ਪਾਸਪੋਰਟ 'ਤੇ ਆਇਆ ਸੀ। ਉਸਨੇ ਸਰਕਾਰ ਨੂੰ ਇੱਥੇ ਰਹਿਣ ਲਈ ਕਿਸ ਤਰ੍ਹਾਂ ਮਨਾਇਆ?, ਇਹ ਸਮਝ ਤੋਂ ਪਰ੍ਹੇ ਹੈ। ਭਾਂਵੇ ਪੈਰੋਲ ਬੋਰਡ ਨੇ ਕੈਰੇਲ ਸ੍ਰੋਬੈਕ ਨੂੰ ਉਸਦੀ ਕੈਦ ਦੌਰਾਨ ਪੈਰੋਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਪਰ ਹਫ਼ਤੇ ਦੇ ਅੰਤ ਤੱਕ ਇਹ ਪਤਾ ਲੱਗਾ ਹੈ ਕਿ ਉਸਨੂੰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਸਦੇ ਦੇਸ਼ ਚੈੱਕ ਰਿਪਬਲਿਕ ਭੇਜਣ ਦੀ ਥਾਂ ਇਮੀਗ੍ਰੇਸ਼ਨ ਮੰਤਰੀ ਨੇ ਦਖ਼ਲ ਦੇ ਕੇ ਨਿਊਜ਼ੀਲੈਂਡ ਵਿੱਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਖਾਸ ਜਨਤਕ ਦਿਲਚਸਪੀ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੀ ਸੁਰੱਖਿਆ ਦੇ ਵਿਰੁੱਧ ਇਹ ਫੈਸਲਾ ਕਰਨ ਦੇ ਬਾਅਦ ਵੀ ਸਰਕਾਰ ਇਹ ਦੱਸਣ ਤੋਂ ਇਨਕਾਰ ਕਰ ਰਹੀ ਹੈ ਕਿ ਉਸਨੇ ਸ੍ਰੋਬੈਕ ਨੂੰ ਕਿਉਂ ਇਥੇ ਰਹਿਣ ਦਿੱਤਾ ਹੈ।?
ਇਹ ਇੱਕ ਬਹੁਤ ਮੰਦਭਾਗਾ ਫੈਸਲਾ ਹੈ ਅਤੇ ਨਿਊਜ਼ੀਲੈਂਡਰ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਜ਼ੋਖਮ ਵਿੱਚ ਕਿਉਂ ਰੱਖਿਆ ਗਿਆ ਹੈ? ਸ੍ਰੋਬੈਕ ਇੱਕ ਮਜ਼ਬੂਤ ਨਿਆਂ ਪ੍ਰਣਾਲੀ ਵਾਲੇ ਉਨਤ ਦੇਸ਼ ਚੈਕ ਰਿਪਬਲਿਕ ਤੋਂ ਹੈ ਅਤੇ ਮੈਨੂੰ ਇਸਦਾ ਕੋਈ ਕਾਰਨ ਨਹੀਂ ਦਿਸਦਾ ਕਿ ਉਸਨੂੰ ਆਪਣੇ ਦੇਸ਼ ਵਾਪਸ ਕਿਉਂ ਨਹੀਂ ਭੇਜਿਆ ਜਾ ਸਕਦਾ।? ਸਾਰੇ ਸੰਸਾਰ ਦੇ ਲੋਕ ਇੱਥੇ ਮਿਲਣ ਵਾਲੇ ਮੌਕਿਆਂ ਦੇ ਕਾਰਨ ਨਿਊਜ਼ੀਲੈਂਡ ਵਿੱਚ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ। ਉਹ ਹੁਨਰ ਅਤੇ ਪੂੰਜੀ ਤੋਂ ਲੈ ਕੇ ਆਪਣੇ ਵਿਚਾਰਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਨਾਲ ਨਿਊਜ਼ੀਲੈਂਡ ਨੂੰ ਕਈ ਤਰ੍ਹਾਂ ਦੇ ਲਾਭ ਦਿੰਦੇ ਹਨ।
ਇੱਕ ਸਥਾਨਕ ਐਮ.ਪੀ. ਹੋਣ ਦੇ ਨਾਤੇ ਮੈਂ ਕਈ ਅਜਿਹੇ ਚੰਗੇ ਚਰਿੱਤਰ ਵਾਲੇ ਮਿਹਨਤੀ ਲੋਕਾਂ ਦੇ ਕੇਸਾਂ ਵਿੱਚ ਸ਼ਾਮਿਲ ਰਿਹਾ ਹਾਂ ਜੋ ਇੱਥੇ ਆਏ ਅਤੇ ਉਨ੍ਹਾਂ ਨੇ ਭਾਈਚਾਰਿਆਂ ਲਈ ਆਪਣੇ ਯੋਗਦਾਨ ਪਾਏ ਸਨ ਤੇ ਇੱਥੇ ਰਹਿਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਉਹ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਪੜ੍ਹੇ-ਲਿਖੇ ਅਤੇ ਲਾਇਕ ਲੋਕ ਜਿਨ੍ਹਾਂ ਕੋਲ ਕਈ ਹੋਰ ਹੁਨਰ ਹਨ ਉਨ੍ਹਾਂ ਨੇ ਰੈਜ਼ੀਡੈਂਸੀ ਲਈ ਆਪਣੇ ਬਿਨੈ-ਪੱਤਰ ਦਰਜ ਕੀਤੇ ਹਨ ਅਤੇ ਉਨ੍ਹਾਂ ਤੋਂ ਨਿਊਜ਼ੀਲੈਂਡ ਨੂੰ ਕਾਫੀ ਲਾਭ ਹੋਣਗੇ, ਪਰ ਉਹ ਰੈਜ਼ੀਡੈਂਸੀ ਪ੍ਰਾਪਤ ਕਰਨ ਵਿੱਚ ਸਫ਼ਲ ਨਹੀਂ ਹੋਣਗੇ। ਇਸ ਲਈ ਉਹ ਸਾਰੇ ਆਪਣੇ ਪਿਛਲੇ ਘਰ ਪਰਤਣਗੇ ਪਰ ਕੈਰੇਲ ਸ੍ਰੋਬੈਕ ਰਹਿ ਸਕਦਾ ਹੈ। ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਨਿਊਜ਼ੀਲੈਂਡ ਇਸ ਨੂੰ ਬੇਇਨਸਾਫੀ ਹੀ ਸਮਝਣਗੇ।
ਸਾਡੇ ਇਮੀਗ੍ਰੇਸ਼ਨ ਦੇ ਬੁਲਾਰੇ ਮਾਈਕਲ ਵੁੱਡਹਾਊਸ ਨੇ ਸਪੱਸ਼ਟ ਕਿਹਾ ਹੈ ਕਿ ਨੈਸ਼ਨਲ ਸਰਕਾਰ ਦੇ ਅਧੀਨ ਉਸਦਾ ਰਹਿਣਾ ਸੰਭਵ ਨਹੀਂ ਹੋ ਸਕਦਾ ਸੀ। ਜਦੋਂ ਉਹ ਇਮੀਗ੍ਰੇਸ਼ਨ ਮੰਤਰੀ ਸਨ ਤਾਂ ਉਨ੍ਹਾਂ ਨੇ ਅਜਿਹੇ ਫੈਸਲੇ ਲਏ ਸਨ। ਉਹ ਜਾਣਦੇ ਹਨ ਕਿ ਕੀ ਗ਼ਲਤ ਹੈ? ਜਦ ਕਿ ਮੌਜੂਦਾ ਮੰਤਰੀ ਸਾਫ਼ ਤੌਰ 'ਤੇ ਇਹ ਨਹੀਂ ਜਾਣਦੇ ਨਹੀਂ ਲਗਦੇ। ਪ੍ਰਧਾਨ ਮੰਤਰੀ ਵਲ੍ਹੋਂ ਕੀਵੀਆਂ ਨੂੰ ਦਿੱਤਾ ਸਪਸ਼ਟੀਕਰਣ ਬਹੁਤੀਆਂ ਗੱਲਾਂ ਨੂੰ ਓਹਲੇ ਰੱਖਣ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਇਮੀਗ੍ਰੇਸ਼ਨ ਮੰਤਰੀ ਨੇ ਲੰਬੀ ਵਿਚਾਰ ਬਾਅਦ ਹੀ ਇਹ ਫੈਸਲਾ ਲਿਆ ਹੈ, ਕਾਫ਼ੀ ਨਹੀਂ ਹੈ। ਇਮੀਗ੍ਰੇਸ਼ਨ ਮੰਤਰੀ ਨੇ ਆਪਣੇ ਏਕਾਅਧਿਕਾਰ ਦੀ ਵਰਤੋਂ ਕੀਤੀ ਹੈ ਪਰ ਸਾਨੂੰ ਉਨ੍ਹਾਂ ਦੇ ਗੁੱਝੇ ਫੈਸਲੇ ਦੇ ਇਰਾਦੇ ਨੂੰ ਵੀ ਸਮਝਣਾ ਚਾਹੀਦਾ ਹੈ । ਮੈਨੂੰ ਸਿਰਫ਼ ਇਹ ਸਮਝ ਆ ਰਿਹਾ ਹੈ ਕਿ ਇਹ ਸਰਕਾਰ ਨਾਦਾਨ ਹੈ ਅਤੇ ਅਪਰਾਧ ਲਈ ਨਰਮ ਹੈ ਅਤੇ ਇਹ ਅਜਿਹੇ ਫੈਸਲੇ ਕਰ ਰਹੀ ਹੈ ਜੋ ਨਿਊਜ਼ੀਲੈਂਡ ਵਾਸੀਆਂ ਦੀ ਥਾਂ ਅਪਰਾਧੀਆਂ ਦੀ ਬਿਹਤਰੀ ਲਈ ਫੈਸਲੇ ਲੈਂਦੀ ਹੈ।
ਮੈਂ ਸਮਝਦਾ ਹਾਂ ਕਿ ਅਜਿਹੇ ਮਸਲੇ ਵੀ ਹੋਣਗੇ ਜਿੱਥੇ ਸਰਕਾਰ ਨੂੰ ਆਪਣੀ ਮਰਜੀ ਅਤੇ ਸੋਝੀ ਦੀ ਵਰਤੋਂ ਕਰਨੀ ਪੈਂਦੀ ਹੈ। ਉਸ ਸਮੇਂ ਮੈਨੂੰ ਸਹਿਮਤੀ ਕਰਨ ਵਿੱਚ ਮੈਨੂੰ ਜ਼ਿਆਦਾ ਅਸਾਨੀ ਹੋਵੇਗੀ ਕਿ ਨਸ਼ਾ ਤਸਕਰ ਸ੍ਰੋਬੈਕ ਦੀ ਥਾਂ ਇਸ ਸੋਝੀ ਦੀ ਵਰਤੋ ਉਸ ਸਮੇਂ ਕੀਤੀ ਜਾਵੇ ਜਦੋਂ ਇਸ ਦੀ ਅਸਲ ਵਿੱਚ ਦੇਸ਼ ਦੇ ਭਲਾਈ ਲਈ ਲੋੜ ਹੋਵੇ। ਨੈਸ਼ਨਲ ਸਰਕਾਰ ਵਲੋਂ  ਇਸ ਦੋਸ਼ੀ ਨੂੰ ਡਿਪੋਰਟ ਕਰ ਦਿੱਤਾ ਜਾਣਾ ਸੀ ਅਤੇ ਅਜਿਹੇ ਉਮੀਦਵਾਰਾਂ ਦਾ ਸਮਰਥਨ ਕਰਨਾ ਸੀ ਜਿਨ੍ਹਾਂ ਦੇ ਹੁਨਰ ਅਤੇ ਤਜ਼ਰਬੇ ਦਾ ਨਿਊਜ਼ੀਲੈਂਡ ਨੂੰ ਫਾਇਦਾ ਹੋਵੇ। 

Share this post